ਯਸਾਯਾਹ Chapter 30 PANIRV Bible Verse Images

ਯਸਾਯਾਹ 30 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਸਾਯਾਹ 30 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਸਾਯਾਹ 30:1 (PANIRV)
Square Portrait Landscape 4K UHD
ਹਾਏ ਵਿਦਰੋਹੀ ਬਾਲਕਾਂ ਉੱਤੇ! ਯਹੋਵਾਹ ਦਾ ਵਾਕ ਹੈ, ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ,

ਯਸਾਯਾਹ 30:2 (PANIRV)
Square Portrait Landscape 4K UHD
ਜਿਹੜੇ ਹੇਠਾਂ ਮਿਸਰ ਨੂੰ ਜਾਂਦੇ ਹਨ, ਪਰ ਮੇਰੇ ਕੋਲੋਂ ਨਹੀਂ ਪੁੱਛਦੇ, ਤਾਂ ਜੋ ਉਹ ਫ਼ਿਰਊਨ ਦੀ ਓਟ ਵਿੱਚ ਸ਼ਕਤੀ ਪਾਉਣ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣ।

ਯਸਾਯਾਹ 30:3 (PANIRV)
Square Portrait Landscape 4K UHD
ਇਸ ਲਈ ਫ਼ਿਰਊਨ ਦੀ ਓਟ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣੀ ਤੁਹਾਡੀ ਨਿੰਦਿਆ ਦਾ ਕਾਰਨ ਹੋਵੇਗੀ।

ਯਸਾਯਾਹ 30:4 (PANIRV)
Square Portrait Landscape 4K UHD
ਭਾਵੇਂ ਉਹਨਾਂ ਦੇ ਸਰਦਾਰ ਸੋਆਨ ਵਿੱਚ ਹੋਣ, ਅਤੇ ਉਹਨਾਂ ਦੇ ਰਾਜਦੂਤ ਹਾਨੇਸ ਵਿੱਚ ਪਹੁੰਚਣ,

ਯਸਾਯਾਹ 30:5 (PANIRV)
Square Portrait Landscape 4K UHD
ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਲਾਜ ਖਾਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਲਾਜ ਅਤੇ ਨਿੰਦਿਆ ਲਈ ਹੋਵੇਗੀ!

ਯਸਾਯਾਹ 30:6 (PANIRV)
Square Portrait Landscape 4K UHD
ਦੱਖਣੀ ਪਸ਼ੂਆਂ ਦੇ ਵਿਖੇ ਅਗੰਮ ਵਾਕ, - ਦੁੱਖ ਅਤੇ ਕਸ਼ਟ ਦੇ ਦੇਸ ਵਿੱਚੋਂ, ਜਿੱਥੋਂ ਬੱਬਰ ਸ਼ੇਰ ਤੇ ਸ਼ੇਰਨੀ, ਨਾਗ ਅਤੇ ਉੱਡਣ ਵਾਲਾ ਸੱਪ ਆਉਂਦੇ ਹਨ, ਉਹ ਜੁਆਨ ਗਧਿਆਂ ਦੀ ਪਿੱਠ ਉੱਤੇ ਆਪਣਾ ਧਨ, ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ, ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ!

ਯਸਾਯਾਹ 30:7 (PANIRV)
Square Portrait Landscape 4K UHD
ਮਿਸਰੀ ਵਿਅਰਥ ਅਤੇ ਫੋਕੀ ਸਹਾਇਤਾ ਕਰਦੇ ਹਨ, ਇਸ ਲਈ ਮੈਂ ਉਸ ਨੂੰ “ਰਹਬ-ਜਿਹੜੀ ਬੈਠੀ ਰਹਿੰਦੀ ਹੈ” ਸੱਦਿਆ ਹੈ!

ਯਸਾਯਾਹ 30:8 (PANIRV)
Square Portrait Landscape 4K UHD
ਹੁਣ ਜਾ, ਉਨ੍ਹਾਂ ਦੇ ਅੱਗੇ ਤਖ਼ਤੀ ਉੱਤੇ ਲਿਖ, ਅਤੇ ਪੋਥੀ ਵਿੱਚ ਦਰਜ਼ ਕਰ, ਤਾਂ ਜੋ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ।

ਯਸਾਯਾਹ 30:9 (PANIRV)
Square Portrait Landscape 4K UHD
ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ,

ਯਸਾਯਾਹ 30:10 (PANIRV)
Square Portrait Landscape 4K UHD
ਜਿਹੜੇ ਦਰਸ਼ੀਆਂ ਨੂੰ ਆਖਦੇ ਹਨ, ਦਰਸ਼ਣ ਨਾ ਵੇਖੋ! ਅਤੇ ਨਬੀਆਂ ਨੂੰ ਆਖਦੇ ਹਨ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ, ਸਾਨੂੰ ਮਿੱਠੀਆਂ ਗੱਲਾਂ ਦੱਸੋ, ਛਲ ਅਤੇ ਫਰੇਬ ਦੱਸੋ!

ਯਸਾਯਾਹ 30:11 (PANIRV)
Square Portrait Landscape 4K UHD
ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ, ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ!

ਯਸਾਯਾਹ 30:12 (PANIRV)
Square Portrait Landscape 4K UHD
ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,

ਯਸਾਯਾਹ 30:13 (PANIRV)
Square Portrait Landscape 4K UHD
ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ, ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।

ਯਸਾਯਾਹ 30:14 (PANIRV)
Square Portrait Landscape 4K UHD
ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ, ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫ਼ਾ ਨਹੀਂ ਕਰਦਾ, ਅਤੇ ਜਿਸ ਦੇ ਟੁੱਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ, ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ, ਜਾਂ ਹੌਦ ਤੋਂ ਪਾਣੀ ਭਰਿਆ ਜਾਵੇ।

ਯਸਾਯਾਹ 30:15 (PANIRV)
Square Portrait Landscape 4K UHD
ਪ੍ਰਭੂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੁੜ ਆਉਣ ਅਤੇ ਚੈਨ ਨਾਲ ਰਹਿਣ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ, ਪਰ ਤੁਸੀਂ ਇਹ ਨਾ ਚਾਹਿਆ,

ਯਸਾਯਾਹ 30:16 (PANIRV)
Square Portrait Landscape 4K UHD
ਤੁਸੀਂ ਆਖਿਆ, ਨਹੀਂ ਅਸੀਂ ਘੋੜਿਆਂ ਤੇ ਨੱਠਾਂਗੇ, - ਇਸ ਲਈ ਤੁਸੀਂ ਨੱਠੋਗੇ! ਅਸੀਂ ਤੇਜ ਚੱਲਣ ਵਾਲਿਆਂ ਉੱਤੇ ਚੜ੍ਹਾਂਗੇ, - ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਵੀ ਤੇਜ ਹੋਣਗੇ!

ਯਸਾਯਾਹ 30:17 (PANIRV)
Square Portrait Landscape 4K UHD
ਇੱਕ ਦੀ ਘੁਰਕੀ ਨਾਲ ਇੱਕ ਹਜ਼ਾਰ ਨੱਠਣਗੇ, ਅਤੇ ਪੰਜਾਂ ਦੀ ਘੁਰਕੀ ਦੇ ਅੱਗੋਂ ਤੁਸੀਂ ਸਾਰੇ ਨੱਠੋਗੇ, ਜਦ ਤੱਕ ਤੁਸੀਂ ਪਰਬਤ ਦੀ ਟੀਸੀ ਉੱਤੇ ਬਾਂਸ ਵਾਂਗੂੰ, ਜਾਂ ਟਿੱਬੇ ਉੱਤੇ ਇੱਕ ਝੰਡੇ ਵਾਂਗੂੰ ਨਾ ਛੱਡੇ ਜਾਓਗੇ।

ਯਸਾਯਾਹ 30:18 (PANIRV)
Square Portrait Landscape 4K UHD
ਇਸ ਲਈ ਯਹੋਵਾਹ ਉਡੀਕਦਾ ਹੈ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਤਾਂ ਜੋ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!

ਯਸਾਯਾਹ 30:19 (PANIRV)
Square Portrait Landscape 4K UHD
ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।

ਯਸਾਯਾਹ 30:20 (PANIRV)
Square Portrait Landscape 4K UHD
ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਉਪਦੇਸ਼ਕ ਆਪਣੇ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਤੁਹਾਡੇ ਉਪਦੇਸ਼ਕਾਂ ਨੂੰ ਵੇਖਣਗੀਆਂ,

ਯਸਾਯਾਹ 30:21 (PANIRV)
Square Portrait Landscape 4K UHD
ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ।

ਯਸਾਯਾਹ 30:22 (PANIRV)
Square Portrait Landscape 4K UHD
ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਉੱਕਰੀਆਂ ਮੂਰਤਾਂ ਨੂੰ, ਅਤੇ ਸੋਨਾ ਚੜ੍ਹੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਅਸ਼ੁੱਧ ਕਰੋਗੇ, ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!

ਯਸਾਯਾਹ 30:23 (PANIRV)
Square Portrait Landscape 4K UHD
ਉਹ ਉਸ ਬੀਜ ਲਈ ਜਿਹੜਾ ਤੁਸੀਂ ਜ਼ਮੀਨ ਵਿੱਚ ਬੀਜੋਗੇ ਮੀਂਹ ਘੱਲੇਗਾ, ਨਾਲੇ ਜ਼ਮੀਨ ਦੀ ਪੈਦਾਵਾਰ ਤੋਂ ਜਿਹੜੀ ਰੋਟੀ ਮਿਲੇਗੀ ਉਹ ਉੱਤਮ ਅਤੇ ਵਧੇਰੀ ਹੋਵੇਗੀ। ਉਸ ਦਿਨ ਤੇਰਾ ਵੱਗ ਖੁੱਲ੍ਹੀ ਜੂਹ ਵਿੱਚ ਚੁਗੇਗਾ।

ਯਸਾਯਾਹ 30:24 (PANIRV)
Square Portrait Landscape 4K UHD
ਬਲ਼ਦ ਅਤੇ ਜੁਆਨ ਗਧੇ, ਜੋ ਤੇਰੀ ਜ਼ਮੀਨ ਨੂੰ ਵਾਹੁੰਦੇ ਹਨ, ਸਲੂਣੇ ਪੱਠੇ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ।

ਯਸਾਯਾਹ 30:25 (PANIRV)
Square Portrait Landscape 4K UHD
ਵੱਡੇ ਵਿਨਾਸ਼ ਦੇ ਦਿਨ ਜਦ ਬੁਰਜ ਡਿੱਗ ਪੈਣਗੇ, ਉਸ ਦਿਨ ਹਰੇਕ ਬੁਲੰਦ ਪਰਬਤ ਅਤੇ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ।

ਯਸਾਯਾਹ 30:26 (PANIRV)
Square Portrait Landscape 4K UHD
ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ ਅਤੇ ਆਪਣੀ ਲਾਈ ਹੋਈ ਸੱਟ ਦਾ ਜ਼ਖਮ ਚੰਗਾ ਕਰੇਗਾ, ਉਸ ਦਿਨ ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ।

ਯਸਾਯਾਹ 30:27 (PANIRV)
Square Portrait Landscape 4K UHD
ਵੇਖੋ, ਯਹੋਵਾਹ ਦਾ ਨਾਮ ਦੂਰੋਂ ਆਉਂਦਾ ਹੈ, ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ। ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।

ਯਸਾਯਾਹ 30:28 (PANIRV)
Square Portrait Landscape 4K UHD
ਉਹ ਦਾ ਸਾਹ ਨਦੀ ਦੇ ਹੜ੍ਹ ਵਾਂਗੂੰ ਹੈ, ਜਿਹੜਾ ਗਲ਼ ਤੱਕ ਪਹੁੰਚਦਾ ਹੈ, ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।

ਯਸਾਯਾਹ 30:29 (PANIRV)
Square Portrait Landscape 4K UHD
ਤੁਸੀਂ ਗੀਤ ਗਾਓਗੇ, ਜਿਵੇਂ ਪਵਿੱਤਰ ਪਰਬ ਦੀ ਰਾਤ ਵਿੱਚ ਗਾਉਂਦੇ ਹੋ, ਅਤੇ ਤੁਹਾਡੇ ਦਿਲ ਉਸੇ ਤਰ੍ਹਾਂ ਅਨੰਦ ਹੋਣਗੇ, ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੇ ਪਰਬਤ ਉੱਤੇ ਚੱਲਿਆ ਆਉਂਦਾ ਹੈ।

ਯਸਾਯਾਹ 30:30 (PANIRV)
Square Portrait Landscape 4K UHD
ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ ਅਤੇ ਆਪਣੀ ਬਾਂਹ ਦਾ ਉਲਾਰ, ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ, ਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।

ਯਸਾਯਾਹ 30:31 (PANIRV)
Square Portrait Landscape 4K UHD
ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਚੂਰ-ਚੂਰ ਹੋ ਜਾਣਗੇ, ਜਦ ਉਹ ਆਪਣੇ ਡੰਡੇ ਨਾਲ ਉਹਨਾਂ ਨੂੰ ਮਾਰੇਗਾ।

ਯਸਾਯਾਹ 30:32 (PANIRV)
Square Portrait Landscape 4K UHD
ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ, ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵੇਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ।

ਯਸਾਯਾਹ 30:33 (PANIRV)
Square Portrait Landscape 4K UHD
ਪ੍ਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਹਾਂ, ਉਹ ਰਾਜੇ ਦੇ ਲਈ ਡੂੰਘਾ ਤੇ ਖੁੱਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ।

Available Bible Translations

American Standard Version (ASV)
Isaiah 30 (ASV) »
King James Version (KJV)
Isaiah 30 (KJV) »
GOD’S WORD® (GW)
Isaiah 30 (GW) »
Berean Bible (BSB)
Isaiah 30 (BSB) »
World English Bible (WEB)
Isaiah 30 (WEB) »
French Bible (LSG)
Ésaïe 30 (LSG) »
German Bible (LUTH1912)
Jesaja 30 (LUTH1912) »
Marathi Bible (MARIRV)
यशया 30 (MARIRV) »
Telugu Bible (TELIRV)
యెషయా 30 (TELIRV) »
Gujarati Bible (GUJIRV)
યશાયા 30 (GUJIRV) »
Hebrew Bible (HEB)
ישעיה 30 (HEB) »
Portuguese Bible (BSL)
Isaías 30 (BSL) »
Vietnamese Bible (VIE)
I-sai-a 30 (VIE) »
Spanish Bible (RVA)
Isaías 30 (RVA) »
Italian Bible (RIV)
Isaia 30 (RIV) »
Chinese Simplified (CUVS)
以 赛 亚 书 30 (CUVS) »
Chinese Traditional (CUVT)
以 賽 亞 書 30 (CUVT) »
Albanian Bible (ALB)
Isaia 30 (ALB) »
Swedish Bible (SV1917)
Jesaja 30 (SV1917) »
Russian Bible (RUSV)
Исаия 30 (RUSV) »
Ukrainian Bible (UKR)
Ісая 30 (UKR) »
Hungarian Bible (KAR)
Ézsaiás 30 (KAR) »
Bulgarian Bible (BULG)
Исая 30 (BULG) »
Japanese Bible (JPN)
イザヤ書 30 (JPN) »
Norwegian Bible (NORSK)
Jesaja 30 (NORSK) »

ਯਸਾਯਾਹ (PANIRV) Chapter Selection

PANIRV Book Selection List