ਖ਼ਰੋਜ 4 PANIRV
ਖ਼ਰੋਜ Chapter 4 PANIRV Bible Verse Images
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.
Creative Commons License
- Title: Indian Revised Version (IRV) Punjabi - 2019
- Creator: Bridge Connectivity Solutions Pvt. Ltd. (BCS)
- Source: Digital Bible Library
- License: CC BY-SA 4.0
Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).
In addition, we would like to give very special thanks to eBible.org for making the Punjabi Indian Revised Version Bible available in MySQL format.
Square Portrait Landscape 4K UHD
ਮੂਸਾ ਨੇ ਉੱਤਰ ਦਿੱਤਾ ਕਿ ਵੇਖ, ਉਹ ਮੇਰਾ ਵਿਸ਼ਵਾਸ ਨਾ ਕਰਨਗੇ, ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਉਹ ਆਖਣਗੇ, ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ।
Square Portrait Landscape 4K UHD
ਤਦ ਯਹੋਵਾਹ ਨੇ ਉਸ ਨੂੰ ਆਖਿਆ, “ਤੇਰੇ ਹੱਥ ਵਿੱਚ ਕੀ ਹੈ?” ਉਸ ਨੇ ਆਖਿਆ, “ਲਾਠੀ।” ਤਦ ਉਸ ਨੇ ਆਖਿਆ, “ਇਸ ਨੂੰ ਧਰਤੀ ਉੱਤੇ ਸੁੱਟ ਦੇ।”
Square Portrait Landscape 4K UHD
ਤਦ ਉਸ ਨੇ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ।
Square Portrait Landscape 4K UHD
ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਵਧਾ ਕੇ ਉਸ ਨੂੰ ਪੂਛ ਤੋਂ ਫੜ੍ਹ ਲੈ ਤਦ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ ਲਿਆ ਅਤੇ ਉਹ ਦੇ ਹੱਥ ਵਿੱਚ ਲਾਠੀ ਬਣ ਗਿਆ।”
Square Portrait Landscape 4K UHD
ਇਸ ਲਈ ਜੋ ਉਹ ਵਿਸ਼ਵਾਸ ਕਰਨ ਕਿ ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਣ ਦਿੱਤਾ।
Square Portrait Landscape 4K UHD
ਯਹੋਵਾਹ ਨੇ ਉਸ ਨੂੰ ਹੋਰ ਇਹ ਆਖਿਆ, “ਹੁਣ ਤੂੰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ”, ਤਾਂ ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖਿਆ। ਜਦ ਉਸ ਨੇ ਉਹ ਕੱਢਿਆ ਤਾਂ ਵੇਖੋ, ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ।
Square Portrait Landscape 4K UHD
ਉਸ ਨੇ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ। ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਫੇਰ ਰੱਖਿਆ, ਜਦ ਬਾਹਰ ਕੱਢਿਆ ਤਾਂ ਵੇਖੋ, ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ।
Square Portrait Landscape 4K UHD
ਫੇਰ ਅਜਿਹਾ ਹੋਵੇਗਾ ਕਿ ਜੇ ਉਹ ਤੇਰਾ ਵਿਸ਼ਵਾਸ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਅਰਥ ਮੰਨਣ ਤਾਂ ਉਹ ਦੂਜੇ ਨਿਸ਼ਾਨ ਦੇ ਅਰਥ ਉੱਤੇ ਵਿਸ਼ਵਾਸ ਕਰਨਗੇ।
Square Portrait Landscape 4K UHD
ਜੇਕਰ ਉਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਵਿਸ਼ਵਾਸ ਨਾ ਕਰਨ, ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭੂਮੀ ਉੱਤੇ ਡੋਲ੍ਹ ਦੇਵੀਂ। ਉਹ ਪਾਣੀ ਜਿਹੜਾ ਤੂੰ ਨਦੀ ਤੋਂ ਲਵੇਂਗਾ, ਉਹ ਉਸ ਭੂਮੀ ਉੱਤੇ ਲਹੂ ਬਣ ਜਾਵੇਗਾ।
Square Portrait Landscape 4K UHD
ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੂ, ਮੈਂ ਚੰਗਾ ਬੋਲਣ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸੀ, ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੈਂ ਬੋਲਣ ਵਿੱਚ ਢਿੱਲਾ ਹਾਂ ਅਤੇ ਮੇਰੀ ਜੀਭ ਮੋਟੀ ਹੈ।
Square Portrait Landscape 4K UHD
ਤਦ ਯਹੋਵਾਹ ਨੇ ਉਸ ਨੂੰ ਆਖਿਆ, “ਆਦਮੀ ਦਾ ਮੂੰਹ ਕਿਸ ਨੇ ਬਣਾਇਆ ਅਤੇ ਕੌਣ ਗੂੰਗਾ, ਬੋਲ੍ਹਾ, ਸੁਜਾਖਾ ਜਾਂ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ?
Square Portrait Landscape 4K UHD
ਸੋ ਹੁਣ ਤੂੰ ਜਾ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੂੰ ਬੋਲਣਾ ਹੈ, ਮੈਂ ਤੈਨੂੰ ਸਿਖਾਵਾਂਗਾ।”
Square Portrait Landscape 4K UHD
ਤਦ ਉਸ ਨੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਕਿਸੇ ਹੋਰ ਨੂੰ ਜਿਸ ਨੂੰ ਤੂੰ ਚਾਹੁੰਦਾ ਹੈ, ਭੇਜ ਦੇ।”
Square Portrait Landscape 4K UHD
ਫਿਰ ਯਹੋਵਾਹ ਦਾ ਕ੍ਰੋਧ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ ਹੈ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ ਅਤੇ ਵੇਖ ਉਹ ਤੇਰੇ ਮਿਲਣ ਨੂੰ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ।
Square Portrait Landscape 4K UHD
ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸੀਂ ਕਰਨਾ ਹੈ, ਮੈਂ ਤੁਹਾਨੂੰ ਸਿਖਾਵਾਂਗਾ।
Square Portrait Landscape 4K UHD
ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਅਜਿਹਾ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ, ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ।
Square Portrait Landscape 4K UHD
ਤੂੰ ਇਹ ਲਾਠੀ ਆਪਣੇ ਹੱਥ ਵਿੱਚ ਲਵੀਂ ਜਿਸ ਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।
Square Portrait Landscape 4K UHD
ਮੂਸਾ ਆਪਣੇ ਸੌਹਰੇ ਯਿਥਰੋ ਕੋਲ ਵਾਪਸ ਗਿਆ ਤੇ ਉਸ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜ ਜਾਣ ਦਿਓ ਤਾਂ ਜੋ ਮੈਂ ਵੇਖਾਂ ਕਿ ਉਹ ਹੁਣ ਤੱਕ ਜਿਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਖੁਸ਼ੀ-ਖੁਸ਼ੀ ਜਾ।
Square Portrait Landscape 4K UHD
ਤਦ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾ ਅਤੇ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਚਾਹੁਣ ਵਾਲੇ ਮਰ ਗਏ ਹਨ।
Square Portrait Landscape 4K UHD
ਮੂਸਾ ਨੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਨੂੰ ਲੈ ਕੇ ਗਧੇ ਉੱਤੇ ਸਵਾਰ ਕੀਤਾ ਅਤੇ ਉਹ ਮਿਸਰ ਦੇਸ ਨੂੰ ਮੁੜ ਪਿਆ, ਮੂਸਾ ਪਰਮੇਸ਼ੁਰ ਦੀ ਲਾਠੀ ਆਪਣੇ ਹੱਥ ਵਿੱਚ ਲੈ ਗਿਆ।
Square Portrait Landscape 4K UHD
ਯਹੋਵਾਹ ਨੇ ਮੂਸਾ ਨੂੰ ਆਖਿਆ, “ਜਦ ਤੂੰ ਮਿਸਰ ਵਿੱਚ ਮੁੜ ਜਾਵੇਂ ਤਾਂ ਵੇਖ, ਤੂੰ ਸਾਰੇ ਅਚਰਜ਼ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ, ਫ਼ਿਰਊਨ ਦੇ ਸਾਹਮਣੇ ਕਰੀਂ ਪਰ ਮੈਂ ਉਸ ਦੇ ਮਨ ਨੂੰ ਸਖ਼ਤ ਹੋਣ ਦਿਆਂਗਾ ਅਤੇ ਉਹ ਪਰਜਾ ਨੂੰ ਜਾਣ ਨਾ ਦੇਵੇਗਾ।”
Square Portrait Landscape 4K UHD
ਤਦ ਤੂੰ ਫ਼ਿਰਊਨ ਨੂੰ ਆਖੀਂ, “ਯਹੋਵਾਹ ਅਜਿਹਾ ਆਖਦਾ ਹੈ ਕਿ ਇਸਰਾਏਲ ਮੇਰਾ ਪਹਿਲੌਠਾ ਪੁੱਤਰ ਹੈ।”
Square Portrait Landscape 4K UHD
ਮੈਂ ਤੈਨੂੰ ਆਖਿਆ ਹੈ ਕਿ ਮੇਰੇ ਪੁੱਤਰ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਤੇ ਤੂੰ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ, ਮੈਂ ਤੇਰੇ ਪੁੱਤਰ ਸਗੋਂ ਤੇਰੇ ਪਹਿਲੌਠੇ ਪੁੱਤਰ ਨੂੰ ਜਾਨੋਂ ਮਾਰ ਦਿਆਂਗਾ।
Square Portrait Landscape 4K UHD
ਰਸਤੇ ਵਿੱਚ ਜਿੱਥੇ ਉਹ ਠਹਿਰੇ ਉੱਥੇ ਅਜਿਹਾ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਤੇ ਉਸ ਨੂੰ ਮਾਰਨਾ ਚਾਹਿਆ।
Square Portrait Landscape 4K UHD
ਤਦ ਸਿੱਪੋਰਾਹ ਨੇ ਇੱਕ ਚਕਮਕ ਦਾ ਪੱਥਰ ਲੈ ਕੇ ਆਪਣੇ ਪੁੱਤਰ ਦੀ ਖੱਲੜੀ ਕੱਟ ਸੁੱਟੀ ਅਤੇ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਕੇ ਆਖਿਆ, ਤੂੰ ਸੱਚ-ਮੁੱਚ ਮੇਰੇ ਲਈ ਇੱਕ ਖੂਨੀ ਪਤੀ ਹੈਂ।
Square Portrait Landscape 4K UHD
ਸੋ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।
Square Portrait Landscape 4K UHD
ਫਿਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚਲਾ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ।
Square Portrait Landscape 4K UHD
ਤਦ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ, ਜਿਨ੍ਹਾਂ ਲਈ ਉਸ ਨੂੰ ਭੇਜਿਆ ਸੀ ਅਤੇ ਉਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ।
Square Portrait Landscape 4K UHD
ਫਿਰ ਮੂਸਾ ਅਤੇ ਹਾਰੂਨ ਚਲੇ ਗਏ ਅਤੇ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ
Square Portrait Landscape 4K UHD
ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ, ਦੱਸੀਆਂ ਅਤੇ ਪਰਜਾ ਦੇ ਸਾਹਮਣੇ ਉਹ ਨਿਸ਼ਾਨ ਵਿਖਾਏ।
Square Portrait Landscape 4K UHD
ਤਦ ਪਰਜਾ ਨੇ ਵਿਸ਼ਵਾਸ ਕੀਤਾ ਅਤੇ ਜਦ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲਈ ਹੈ ਅਤੇ ਉਨ੍ਹਾਂ ਦਾ ਦੁੱਖ ਵੇਖਿਆ ਹੈ ਤਦ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ।
Available Bible Translations
Exodus 4 (ASV) »
Exodus 4 (KJV) »
Exodus 4 (GW) »
Exodus 4 (BSB) »
Exodus 4 (WEB) »
Exode 4 (LSG) »
Exodus 4 (LUTH1912) »
निर्गमन 4 (HINIRV) »
যাত্ৰা 4 (BENIRV) »
யாத்திராகமம் 4 (TAMIRV) »
निर्गम 4 (MARIRV) »
నిర్గమకాండం 4 (TELIRV) »
નિર્ગમન 4 (GUJIRV) »
ವಿಮೋಚನಕಾಂಡ 4 (KANIRV) »
اَلْخُرُوجُ 4 (AVD) »
שמות 4 (HEB) »
Êxodo 4 (BSL) »
Xuất Hành 4 (VIE) »
Éxodo 4 (RVA) »
Esodo 4 (RIV) »
出 埃 及 记 4 (CUVS) »
出 埃 及 記 4 (CUVT) »
Eksodi 4 (ALB) »
2 Mosebok 4 (SV1917) »
Исход 4 (RUSV) »
Вихід 4 (UKR) »
2 Mózes 4 (KAR) »
Изход 4 (BULG) »
出エジプト記 4 (JPN) »
2 Mosebok 4 (NORSK) »